1 | 2024-09-04 11:47:10 | ਬਠਿੰਡਾ ਪੁਲਿਸ ਨੇ ਪੈਟਰੋਲ ਪੰਪ ਦੇ ਕਰਿੰਦੇ ਦੀ ਕੁੱਟਮਾਰ ਕਰਕੇ 5 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗਿਰੋਹ ਦੇ ਕਬਜ਼ੇ 'ਚੋਂ 5 ਲੱਖ ਰੁਪਏ, ਚਾਰ ਲੋਹੇ ਦੀਆਂ ਰਾਡਾਂ (Iron Rods), ਇੱਕ ਹਥੌੜਾ ਅਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
2 | 2024-08-27 09:17:53 | ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਪਬਲਿਕ ਦਾ ਸਹਿਯੋਗ ਲੈਣ ਲਈ ਮਿਤੀ 𝟐𝟕-𝟎𝟖-𝟐𝟎𝟐𝟒 ਨੂੰ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਵੇਰਵਾ। ਇਹਨਾਂ ਮੀਟਿੰਗਾਂ ਦਾ ਮੁੱਖ ਮਨੋਰਥ ਨਸ਼ਿਆਂ ਨੂੰ ਖਤਮ ਕਰਕੇ ਇੱਕ ਤੰਦਰੁਸਤ ਸਿਹਤਮੰਦ ਅਤੇ ਸੁਰੱਖਿਅਤ ਮਾਹੌਲ ਬਣਾਉਣਾ ਹੈ। | ਹੋਰ ਪੜ੍ਹੋ |
3 | 2024-08-22 09:13:52 | ਮਿਤੀ 22/08/2024 ਨੂੰ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਵੇਰਵਾ | ਹੋਰ ਪੜ੍ਹੋ |
4 | 2024-08-06 09:28:52 | ਬਠਿੰਡਾ ਪੁਲਿਸ ਵੱਲੋਂ 102 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 118 ਵਹੀਕਲ ਖੁੱਲੀ ਬੋਲੀ ਲਗਾ ਕੇ ਮਿਤੀ 6.8.2024 ਨੂੰ ਪੁਲਿਸ ਲਾਈਨਜ ਬਠਿੰਡਾ ਵਿਖੇ ਨਿਲਾਮ ਕੀਤੇ ਜਾ ਰਹੇ ਹਨ। | ਹੋਰ ਪੜ੍ਹੋ |
5 | 2024-08-05 11:11:29 | ਮਿਤੀ 05/8/2024 ਨੂੰ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਵੇਰਵਾ | ਹੋਰ ਪੜ੍ਹੋ |
6 | 2024-07-08 09:30:33 | ਮਿਤੀ 8/7/2024 ਨੂੰ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਵੇਰਵਾ | ਹੋਰ ਪੜ੍ਹੋ |
7 | 2024-07-05 09:20:26 | ਮਿਤੀ 4/7/2024 ਨੂੰ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਵੇਰਵਾ | ਹੋਰ ਪੜ੍ਹੋ |
8 | 2024-07-04 09:35:19 | ਜਿਲ੍ਹਾ ਬਠਿੰਡਾ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਸਥਾਪਨਾ। ਏ.ਡੀ.ਜੀ.ਪੀ ਬਠਿੰਡਾ ਰੇਂਜ ਬਠਿੰਡਾ ਨੇ ਐੱਸ.ਐੱਸ.ਪੀ.ਬਠਿੰਡਾ ਦੇ ਨਾਲ ਜ਼ਿਲ੍ਹਾ ਬਠਿੰਡਾ ਵਿਖੇ ਨਵੇਂ ਸਾਈਬਰ ਪੁਲਿਸ ਸਟੇਸ਼ਨ ਦਾ ਰਸਮੀ ਉਦਘਾਟਨ ਕੀਤਾ। ਡਿਜੀਟਲ ਸੁਰੱਖਿਆ ਨੂੰ ਵਧਾਉਣ ਅਤੇ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਬਠਿੰਡਾ ਪੁਲਿਸ ਵੱਲੋਂ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਸਥਾਪਨਾ ਥਾਣਾ ਸਦਰ ਬਠਿੰਡਾ ਦੀ ਇਮਾਰਤ ਵਿੱਚ ਕੀਤੀ ਗਈ ਹੈ। | ਹੋਰ ਪੜ੍ਹੋ |
9 | 2024-07-02 14:47:16 | ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਪਬਲਿਕ ਦਾ ਸਹਿਯੋਗ ਲੈਣ ਲਈ ਮਿਤੀ 3.7.2024 ਨੂੰ ਪਿੰਡਾਂ/ਸ਼ਹਿਰਾਂ ਦੇ ਵੱਖ-ਵੱਖ ਏਰੀਏ ਵਿੱਚ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਵੇਰਵਾ | ਹੋਰ ਪੜ੍ਹੋ |
10 | 2024-06-20 14:07:04 | ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਜੰਗ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਤਿੰਨ ਦਿਨ ਮਿਤੀ 21 ਜੂਨ ਤੋਂ 23 ਜੂਨ 2024 ਤੱਕ ਪੁਲਿਸ ਲਾਈਨਜ ਖੇਡ ਸਟੇਡੀਅਮ ਬਠਿੰਡਾ ਵਿਖੇ ਸਮਾਂ ਸ਼ਾਮ 6 pm ਵਜੇ ਤੋਂ ਰਾਤ 11 pm ਵਜੇ ਤੱਕ ਕ੍ਰਿਕਟ ਲੀਗ ਕਰਵਾਈ ਜਾ ਰਹੀ ਹੈ, ਸਾਡੀ ਸਾਰੇ ਬਠਿੰਡਾ ਵਾਸੀਆਂ ਨੂੰ ਅਪੀਲ ਹੈ ਕਿ ਇਹਨਾਂ ਤਿੰਨ ਦਿਨਾਂ ਵਿੱਚ ਇਸ ਟੂਰਨਾਮੈਂਟ ਵਿੱਚ ਸ਼ਾਮਿਲ ਹੋਵੋ। ਅਸੀਂ ਸਾਰੇ ਯੂਥ ਕਲੱਬਾਂ, ਸਭਿਆਚਾਰਿਕ ਗਰੁੱਪਾਂ ਅਤੇ ਲੋਕ ਗਾਇਕਾਂ ਨੂੰ ਸੱਦਾ ਦਿੰਦੇ ਹੈ। ਸਭਿਆਚਾਰਿਕ ਪ੍ਰੋਗਰਾਮ ਕਰਨ ਅਤੇ ਨਸ਼ਿਆਂ ਖਿਲਾਫ ਕੋਈ ਵੀ ਨਾਟਕ, ਪੇਸ਼ਕਾਰੀ ਕਰਨਾ ਚਾਹੁੰਦਾ ਹੈ ਤਾਂ ਆਪਣੀ ਰਜਿਸਟਰੇਸ਼ਨ ਮਿਤੀ 21 ਜੂਨ 2024 ਨੂੰ ਸਮਾਂ ਦੁਪਹਿਰ 1 ਵਜੇ ਤੱਕ ਇਸ ਨੰਬਰ ਤੇ 97801-78889 ਸੰਪਰਕ ਕਰਕੇ ਕਰਵਾ ਸਕਦਾ ਹੈ। ਸਭ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਿਆਂ ਖਿਲਾਫ ਚਲਾਈ ਇਸ ਮੁਹਿੰਮ ਦਾ ਹਿੱਸਾ ਬਣੋ ਧੰਨਵਾਦ। | ਹੋਰ ਪੜ੍ਹੋ |
11 | 2024-06-18 11:35:23 | ਐੱਸ.ਐੱਸ.ਪੀ. ਬਠਿੰਡਾ ਦੀ ਰਹਿਨੁਮਾਈ ਹੇਠ "ਐਂਟੀ ਡਰੱਗ ਕ੍ਰਿਕਟ ਲੀਗ" ਕ੍ਰਿਕਟ ਟੂਰਨਾਮੈਂਟ ਪੁਲਿਸ ਲਾਈਨਜ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ, ਬਠਿੰਡਾ ਪੁਲਿਸ ਵਲੋਂ ਜਿਲ੍ਹਾਂ ਬਠਿੰਡਾ ਨੂੰ ਨਸ਼ਾ ਮੁਕਤ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ 21 ਜੂਨ ਤੋਂ 23 ਜੂਨ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਬਹੁਤ ਨੌਜਵਾਨ ਹਿੱਸਾ ਲੈ ਰਹੇ ਹਨ ਤੇ ਤੁਸੀ ਵੀ ਇਸਦਾ ਹਿੱਸਾ ਬਣੋ। ਐਂਟਰੀ ਕਰਨ ਲਈ ਹੇਠ ਦਿੱਤੇ ਲਿੰਕ ਜਾਂ ਸਕੈਨਰ ਕੋਡ ਰਾਹੀ ਟੀਮ ਸ਼ਾਮਿਲ ਕਰ ਸਕਦੇ ਹੋ। | ਹੋਰ ਪੜ੍ਹੋ |
12 | 2024-04-05 13:51:04 | ਬਠਿੰਡਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਅਗਵਾਹ ਕਰਨ ਵਾਲੇ 3 ਦੋਸ਼ੀਆਂ ਨੂੰ ਦਬੋਚਿਆ ਉਹਨਾਂ ਦੇ ਕਬਜੇ ਵਿੱਚੋਂ 10 ਲੱਖ ਰੁਪਏ, ਇੱਕ ਕਾਰ, ਇੱਕ ਮੋਬਾਈਲ ਫੋਨ ਅਤੇ ਇੱਕ ਪਿਸਤੌਲਨੁਮਾ ਲਾਈਟਰ ਬਰਾਮਦ ਕੀਤਾ ਗਿਆ। | ਹੋਰ ਪੜ੍ਹੋ |
13 | 2024-03-12 16:41:42 | ਬਠਿੰਡਾ ਪੁਲਿਸ ਵੱਲੋਂ ਜਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਖੜੇ 86 ਫੈਸਲਾਸ਼ੁਦਾ ਵਹੀਕਲਾਂ ਦੀ ਮਿਤੀ 19.03.2024 ਨੂੰ ਪੁਲਿਸ ਲਾਈਨਜ਼ ਬਠਿੰਡਾ ਵਿਖੇ 11 ਵਜੇ ਖੁੱਲੀ ਬੋਲੀ ਰਾਹੀ ਨਿਲਾਮੀ ਕਰਾਈ ਜਾ ਰਹੀ ਹੈ। | ਹੋਰ ਪੜ੍ਹੋ |
14 | 2024-01-17 16:18:18 | ਬਠਿੰਡਾ ਪੁਲਿਸ ਵੱਲੋਂ ਮਿਤੀ 21 ਜਨਵਰੀ ਨੂੰ ਕਰਵਾਏ ਜਾ ਰਹੇ ਪਤੰਗਬਾਜੀ ਮੁਕਾਬਲਿਆਂ ਦੇ ਸਿਰਫ 2 ਦਿਨ ਬਾਕੀ ਹਨ, ਜਿਹਨਾਂ ਚਾਹਵਾਨ ਵਿਅਕਤੀਆਂ ਦੀ ਰਜਿਸਟਰੇਸ਼ਨ ਬਾਕੀ ਹੈ ਉਹ ਰਜਿਸਟਰੇਸ਼ਨ ਕਰਵਾ ਸਕਦੇ ਹਨ। ਕੁਝ ਸੀਟਾਂ ਬਾਕੀ ਹਨ। ਜਲਦੀ ਅਪਲਾਈ ਕਰੋ। | ਹੋਰ ਪੜ੍ਹੋ |
15 | 2024-01-03 10:12:18 | ਬਠਿੰਡਾ ਪੁਲਿਸ ਵੱਲੋਂ ਜਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਖੜੇ 249 ਫੈਸਲਾਸ਼ੁਦਾ ਵਹੀਕਲਾਂ ਦੀ ਮਿਤੀ 16.1.2024 ਨੂੰ ਪੁਲਿਸ ਲਾਈਨਜ਼ ਬਠਿੰਡਾ ਵਿਖੇ 11 ਵਜੇ ਖੁੱਲੀ ਬੋਲੀ ਰਾਹੀ ਨਿਲਾਮੀ ਕਰਾਈ ਜਾ ਰਹੀ ਹੈ। | ਹੋਰ ਪੜ੍ਹੋ |
16 | 2024-01-03 09:36:55 | ਨਸ਼ਿਆਂ ਖ਼ਿਲਾਫ਼ ਜ਼ੀਰੋ ਟੌਲਰੈਂਸ ਦੀ ਨੀਤੀ ਤੇ ਸਖ਼ਤੀ ਨਾਲ ਪਹਿਰਾ ਦਿੰਦਿਆਂ ਬਠਿੰਡਾ ਪੁਲਿਸ (ਥਾਣਾ ਤਲਵੰਡੀ ਸਾਬੋ) ਵੱਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 3 ਕੁਇੰਟਲ ਡੋਡੇ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। | ਹੋਰ ਪੜ੍ਹੋ |
17 | 2024-01-01 16:31:50 | ਬਠਿੰਡਾ ਪੁਲਿਸ ਵੱਲੋਂ ਮਾਰੂ ਹਥਿਆਰਾਂ ਨਾਲ ਲੈੱਸ ਹੋ ਕੇ ਰਾਹਗੀਰਾਂ ਦੀ ਕੁੱਟਮਾਰ ਕਰਕੇ ਲੁੱਟਾਂ ਖੋਹਾਂ ਕਰਨ ਵਾਲੇ 04 ਵਿਅਕਤੀਆਂ ਨੂੰ ਮਾਰੂ ਹਥਿਆਰ ਅਤੇ ਚੋਰੀਸ਼ੁਦਾ ਸਮਾਨ ਸਮੇਤ ਦਬੋਚਿਆ। | ਹੋਰ ਪੜ੍ਹੋ |
18 | 2023-09-28 17:05:01 | ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ (ਐਂਟੀ ਨਾਰਕੋਟਿਕ ਸੈੱਲ) ਵੱਲੋਂ ਨਸ਼ਾ ਸਮੱਗਲਰਾਂ ਦੇ ਗਿਰੋਹ ਦੇ 1 ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ ਭਾਰੀ ਮਾਤਰਾ ਵਿੱਚ 97,500 ਨਸ਼ੀਲੀਆਂ ਗੋਲੀਆਂ, 665 ਨਸ਼ੀਲੀਆਂ ਸ਼ੀਸ਼ੀਆਂ ਅਤੇ 2400 ਨਸ਼ੀਲੇ ਇੰਜੈਕਸ਼ਨ ਬਰਾਮਦ ਕੀਤੇ ਗਏ। | ਹੋਰ ਪੜ੍ਹੋ |
19 | 2023-07-04 09:15:40 | ਤਲਵੰਡੀ ਸਾਬੋ ਵਿਖੇ ਪੁਲਿਸ ਅਤੇ ਗੈਂਗਸਟਰ ਵਿੱਚ ਹੋਈ ਮੁਠਭੇੜ ਦੌਰਾਨ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ 2 ਮੈਂਬਰਾਂ ਨੂੰ ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ-1) ਵੱਲੋਂ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 2 ਪਿਸਤੌਲ .32 ਬੋਰ, .315 ਬੋਰ ਸਮੇਤ 5 ਜਿੰਦਾ ਕਾਰਤੂਸ, 2 ਖੋਲ ਕਾਰਤੂਸ ਬਰਾਮਦ ਕੀਤੇ ਗਏ। | ਹੋਰ ਪੜ੍ਹੋ |
20 | 2023-05-17 09:34:47 | ਬਠਿੰਡਾ ਜ਼ਿਲੇ ਵਿੱਚੋਂ ਨਸ਼ਿਆਂ ਦਾ ਪੂਰੀ ਤਰਾਂ ਨਾਸ਼ ਕਰਨ ਲਈ ਵਚਨਬੱਧ ਬਠਿੰਡਾ ਪੁਲਿਸ ਦੇ ਸੀ.ਆਈ.ਏ.-1 ਵੱਲੋਂ ਦੋ ਵਿਅਕਤੀਆਂ ਨੂੰ 2 ਕਿਲੋ ਅਫੀਮ ਸਮੇਤ ਇੱਕ ਮੋਟਰ ਸਾਈਕਲ ਦੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ☎️ ਆਮ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਵਿੱਚੋਂ ਨਸ਼ਿਆਂ ਦਾ ਬਹੁਤ ਜਲਦੀ ਖਾਤਮਾ ਕੀਤਾ ਜਾ ਸਕਦਾ ਹੈ। | ਹੋਰ ਪੜ੍ਹੋ |
21 | 2023-05-11 11:01:22 | ਮਾੜੇ ਅਨਸਰਾਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ-2 ਅਤੇ ਥਾਣਾ ਬਾਲਿਆਵਾਲੀ) ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਖੋਹ ਕੀਤੀਆਂ 2 ਕਾਰਾਂ (ਆਈ-20, ਹੌਂਡਾ ਸਿਟੀ) ਬਰਾਮਦ ਕੀਤੀਆਂ ਗਈਆਂ। | ਹੋਰ ਪੜ੍ਹੋ |
22 | 2023-05-04 08:41:35 | ਨਸ਼ਿਆਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ-1) ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ 2 ਕਿੱਲੋ ਅਫੀਮ ਬਰਾਮਦ ਕੀਤੀ ਗਈ। | ਹੋਰ ਪੜ੍ਹੋ |
23 | 2023-05-02 12:22:47 | ਪਿਛਲੇ ਮਹੀਨੇ ਸੜਕ ਹਾਦਸੇ ਵਿੱਚ ਹੋਈ ਮੌਤ ਅਸਲ ਵਿੱਚ ਕਤਲ ਸੀ। ਕਤਲ ਨੂੰ ਐਕਸੀਡੈਂਟ ਦਾ ਰੂਪ ਦੇਣ ਦੀ ਘਟਨਾ ਵਿੱਚ ਬਠਿੰਡਾ ਪੁਲਿਸ (CIA-1) ਵੱਲੋਂ ਡੂੰਘਾਈ ਨਾਲ ਤਫ਼ਤੀਸ਼ ਕਰਕੇ ਅਸਲੀ ਕਾਤਲ 3 ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਸਮੇਂ ਵਰਤਿਆ ਟਰਾਲਾ (ਘੋੜਾ) ਅਤੇ ਇੱਕ ਲੋਹੇ ਦੀ ਰਾਡ ਬਰਾਮਦ ਕਰ ਲਈ ਗਈ ਹੈ। | ਹੋਰ ਪੜ੍ਹੋ |
24 | 2023-05-02 12:14:09 | ਨਸ਼ਿਆਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ-1) ਵੱਲੋਂ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ 20 ਗਰਾਮ ਹੈਰੋਇਨ 8,40,000/- ਰੁਪਏ ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਕੀਤੀ ਗਈ। | ਹੋਰ ਪੜ੍ਹੋ |