Top

ਤਾਜ਼ਾ ਖ਼ਬਰਾਂ

ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ (ਐਂਟੀ ਨਾਰਕੋਟਿਕ ਸੈੱਲ) ਵੱਲੋਂ ਨਸ਼ਾ ਸਮੱਗਲਰਾਂ ਦੇ ਗਿਰੋਹ ਦੇ 1 ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ ਭਾਰੀ ਮਾਤਰਾ ਵਿੱਚ 97,500 ਨਸ਼ੀਲੀਆਂ ਗੋਲੀਆਂ, 665 ਨਸ਼ੀਲੀਆਂ ਸ਼ੀਸ਼ੀਆਂ ਅਤੇ 2400 ਨਸ਼ੀਲੇ ਇੰਜੈਕਸ਼ਨ ਬਰਾਮਦ ਕੀਤੇ ਗਏ।

ਪ੍ਰੈੱਸ ਨੋਟ
28.09.2023
         ਅੱਜ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਅਜੈ ਗਾਂਧੀ ਆਈ.ਪੀ.ਐੱਸ., ਕਪਤਾਨ ਪੁਲਿਸ (ਡੀ) ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਐਸ.ਆਈ ਜਗਰੂਪ ਸਿੰਘ ਇੰਚਾਰਜ ਐਂਟੀਨਾਰਕੋਟਕ ਸੈੱਲ ਬਠਿੰਡਾ ਵੱਲੋਂ ਸਮੇਤ ਪੁਲਿਸ ਪਾਰਟੀ ਮਿਤੀ 25.09.2023 ਨੂੰ ਬਠਿੰਡਾ ਬਰਨਾਲਾ ਹਾਈਵੇ ਪਰ ਬੱਸ ਸਟੈਂਡ ਪਿੰਡ ਜੇਠੂਕੇ ਪਾਸ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਸਬੰਧੀ ਗਸ਼ਤ ਕੀਤੀ ਜਾ ਰਹੀ ਸੀ ਤਾਂ ਦੌਰਾਨੇ ਚੈਕਿੰਗ 3 ਮੋਨੇ ਨੌਜੁਆਨ ਅਨਿੱਲ ਕੁਮਾਰ ਪੁੱਤਰ ਬਲਵਾਨ ਸਿੰਘ, ਅਮਿਤ ਕੁਮਾਰ ਦੇਸਵਾਲ ਪੁੱਤਰ ਬਜਿੰਦਰ ਸਿੰਘ ਵਾਸੀਆਨ ਬਹਾਦਰਗੜ੍ਹ ਅਤੇ ਸੁਨੀਲ ਕੁਮਾਰ ਪੁੱਤਰ ਦੀਪ ਚੰਦ ਸ਼ਰਮਾ ਵਾਸੀ ਨਗੂਰਣ ਜਿਲ੍ਹਾ ਜੀਂਦ ਹਾਲ ਵਾਸੀ ਕੁੰਵਰ ਸਿੰਘ ਨਗਰ ਨਗਲੋਈ ਦਿੱਲੀ ਨੂੰ ਕਾਬੂ ਕਰਕੇ ਇਹਨਾਂ ਦੇ ਕਬਜੇ ਵਿੱਚੋਂ 10 ਸ਼ੀਸ਼ੀਆਂ ਮੈਕਸਕਫ 100 ਐੇੱਮ ਐੱਲ, 25 ਸ਼ੀਸ਼ੀਆ ਓਨਰੈਕਸ 100 ਐੇੱਮ ਐੱਲ,90 ਪੱਤੇ ਨਸ਼ੀਲੀਆਂ ਗੋਲੀਆਂ ਅਲਪਰਾਜੋਲਮ  ਆਈ.ਪੀ 0.5 ਐੱਮ.ਜੀ ਕੁੱਲ 900 ਗੋਲੀਆਂ, 80 ਪੱਤੇ ਕੈਰੀਸੋਪਰੋਡੋਲ ਆਈ.ਪੀ ਕੈਰੀਸੋਮਾ ਕੁੱਲ 800 ਗੋਲੀਆਂ, 80 ਪੱਤੇ ਟਰਾਮਾਡੋਲ ਪਰੋਲੋਨਜੈੱਡ ਰਲੀਜ ਆਈ ਪੀ ਟਰਾਮਵੈੱਲ ਐੱਸ ਆਰ 100 ਕੁੱਲ ਗੋਲੀਆਂ 800 ਬਰਾਮਦ ਕਰਕੇ ਮੁਕੱਦਮਾ ਨੰਬਰ 69 ਮਿਤੀ 25.09.2023 ਅ/ਧ 22ਸੀ/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਦਰ ਰਾਮਪੁਰਾ ਦਰਜ ਰਜਿਸਟਰ ਕਰਵਾਇਆ ਗਿਆ ਸੀ। ਉਕਤ ਦੋਸ਼ੀਆਨ ਨੂੰ ਮਿਤੀ 26.09.2023 ਨੂੰ ਪੇਸ਼ ਅਦਾਲਤ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਮਿਤੀ 27.09.2023 ਨੂੰ ਦੋਸ਼ੀ ਅਨਿੱਲ ਕੁਮਾਰ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਜੋ ਇਹ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਫੜੀਆਂ ਗਈਆਂ ਹਨ ਉਹ ਗੁਰਵਿੰਦਰ ਦਈਆ ਨਾਮ ਦੇ ਨਵੀਂ ਦਿੱਲੀ ਵਾਸੀ ਵਿਅਕਤੀ ਪਾਸੋਂ ਡਿਲਵਰੀ ਲਈ ਗਈ ਹੈ। ਅਨਿੱਲ ਕੁਮਾਰ ਦੀ ਨਿਸ਼ਾਨਦੇਹੀ ਤੇ ਸੈਕਟਰ 5 ਇੰਡਸਟਰੀਅਲ ਏਰੀਆ ਬਬਾਨਾ ਨਵੀਂ ਦਿੱਲੀ ਵਿਖੇ ਸਵਿਫਟ ਡਿਜਾਇਰ ਕਾਰ ਨੰਬਰੀ ਐੱਚ.ਆਰ10 ਜੈੱਡ 0750 ਵਿੱਚੋਂ ਗੁਰਵਿੰਦਰ ਸਿੰਘ ਦਈਆ ਨੂੰ ਕਾਬੂ ਕੀਤਾ ਗਿਆ ਜਿਸਦੇ ਕਬਜ਼ੇ ਵਿੱਚੋਂ 9500 ਪੱਤੇ ਐਲਪਰਾਜ਼ੋਲਮ ਗੋਲੀਆਂ ਆਈ.ਪੀ. 0.5 ਕੁੱਲ 95000 ਗੋਲੀਆਂ, 270 ਸ਼ੀਸ਼ੀਆਂ ਵਿਨਕੇਅਰ-ਟੀ, 360 ਸ਼ੀਸ਼ੀਆਂ ਕੋਰੈਕਸ ਅਤੇ 2400 ਨਸ਼ੀਲੇ ਇੰਜੈਕਸ਼ਨ ਬਰਾਮਦ ਕੀਤੇ ਗਏ।
ਗ੍ਰਿਫਤਾਰ ਦੋਸ਼ੀ:
1.    ਅਨਿੱਲ ਕੁਮਾਰ ਪੁੱਤਰ ਬਲਵਾਨ ਸਿੰਘ (ਉਮਰ 36 ਸਾਲ, ਕੰਮ ਸ਼ਟਰਿੰਗ) 
2.    ਅਮਿਤ ਕੁਮਾਰ ਦੇਸਵਾਲ ਪੁੱਤਰ ਬਜਿੰਦਰ ਸਿੰਘ ਵਾਸੀਆਨ ਬਹਾਦਰਗੜ੍ਹ (ਉਮਰ 31 ਸਾਲ, ਕੰਮ ਕੋਈ ਨਹੀਂ)
3.    ਸੁਨੀਲ ਕੁਮਾਰ ਪੁੱਤਰ ਦੀਪ ਚੰਦ ਸ਼ਰਮਾ, ਵਾਸੀ ਕੁੰਵਰ ਸਿੰਘ ਨਗਰ ਨਗਲੋਈ ਦਿੱਲੀ (ਉਮਰ 41 ਸਾਲ, ਕੰਮ ਢਾਬਾ)
4.    ਗੁਰਵਿੰਦਰ ਦਈਆ ਪੁੱਤਰ ਸੁਖਵੀਰ ਦਈਆ ਵਾਸੀ ਏ-93, ਸੈਕਟਰ 5, ਇੰਡਸਟਰੀਅਲ ਏਰੀਆ, ਬਵਾਨਾ, ਦਿੱਲੀ।(ਉਮਰ 28 ਸਾ

ਆਖਰੀ ਵਾਰ ਅੱਪਡੇਟ ਕੀਤਾ

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list