ਪ੍ਰੈਸ ਨੋਟ
03.7.2023
ਅੱਜ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਅਜੈ ਗਾਂਧੀ ਆਈ.ਪੀ.ਐੱਸ., ਕਪਤਾਨ ਪੁਲਿਸ (ਡੀ) ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ-1 ਬਠਿੰਡਾ ਸਮੇਤ ਪੁਲਿਸ ਪਾਰਟੀ ਮਿਤੀ 03.07.2023 ਨੂੰ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਥਾਣਾ ਤਲਵੰਡੀ ਸਾਬੋ ਦੇ ਏਰੀਆ ਵਿੱਚ ਗਸ਼ਤ ਕਰ ਰਹੇ ਸਨ ਤਾਂ ਜਦੋ ਪੁਲਿਸ ਪਾਰਟੀ ਪਿੰਡ ਮਲਕਾਣਾ ਤੋਂ ਤਿਉਣਾ ਪੁਜਾਰੀਆ ਜਾ ਰਹੀ ਸੀ ਤਾਂ ਪਿੰਡ ਤਿਉਣਾ ਪੁਜਾਰੀਆ ਸੂਆ ਪੁਲ ਦੇ ਪਾਸ ਇੱਕ ਸ਼ੱਕੀ ਮੋਟਰਸਾਈਕਲ ਬਿਨਾਂ ਨੰਬਰੀ ਪਰ 2 ਮੋਨੇ ਨੌਜੁਆਨ ਖੜੇ ਦਿਖਾਈ ਦਿੱਤੇ, ਜਦ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਿਨਾ ਤੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਪਾਰਟੀ ਪਰ ਭਜਦੇ ਹੋਇਆ ਨੇ ਫਾਇਰ ਕੀਤੇ ਤਾਂ ਜਵਾਬੀ ਕਾਰਵਾਈ ਵਿੱਚ ਇੱਕ ਨੌਜੁਆਨ ਦੀ ਸੱਜੀ ਲੱਤ ਪਰ ਗੋਲੀ ਲੱਗੀ। ਦੋਵਾਂ ਨੌਜੁਆਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗੋਲੀ ਲੱਗੇ ਹੋਏ ਨੌਜੁਆਨ ਨੇ ਆਪਣਾ ਨਾਮ ਜਸਵਿੰਦਰ ਸਿੰਘ ਉਰਫ ਘੋੜਾ ਪੁੱਤਰ ਅਵਤਾਰ ਸਿੰਘ ਵਾਸੀ ਜੱਜਲ ਜਿਲ੍ਹਾ ਬਠਿੰਡਾ ਅਤੇ ਦੂਸਰੇ ਨੌਜੁਆਨ ਨੇ ਆਪਣਾ ਨਾਮ ਬੁੱਧ ਰਾਮ ਪੁੱਤਰ ਬਲਵਿੰਦਰ ਸਿੰਘ ਵਾਸੀ ਸੰਗਤ ਖੁਰਦ ਜਿਲ੍ਹਾ ਬਠਿੰਡਾ ਦੱਸਿਆ।ਪੁੱਛਗਿੱਛ ਦੌਰਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਖਿਲਾਫ ਥਾਣਾ ਰਾਮਾ ਵਿਖੇ ਫਿਰੋਤੀ ਮੰਗਣ ਦਾ ਮੁਕੱਦਮਾ ਦਰਜ ਹੈ ਜਿਸ ਵਿੱਚ ਉਹ ਮਿਤੀ 03.04.2023 ਜੇਲ੍ਹ ਵਿੱਚੋਂ ਬਾਹਰ ਆਇਆ ਹੈ ਅਤੇ ਬੁੱਧ ਰਾਮ ਨੇ ਦੱਸਿਆ ਕਿ ਉਸ ਉੱਪਰ ਵੀ ਐੱਨ.ਡੀ.ਪੀ.ਐੱਸ ਦਾ ਮੁੱਕਦਮਾ ਦਰਜ ਸੀ, ਜਿਸ ਵਿੱਚੋਂ ਉਹ ਮਿਤੀ 23.02.2023 ਨੂੰ ਜੇਲ੍ਹ ਵਿੱਚੋ ਬਾਹਰ ਆਇਆ ਹੈ।ਜਿਹਨਾ ਨੇ ਇਹ ਵੀ ਦੱਸਿਆ ਕਿ ਉੇਹਨਾਂ ਨੇ ਕੁਝ ਦਿਨ ਪਹਿਲਾਂ ਤਲਵੰਡੀ ਸਾਬੋ ਦੇ ਇੱਕ ਦੁਕਾਨਦਾਰ ਨੂੰ ਫੋਨ ਪਰ ਡਰਾ ਧਮਕਾ ਕੇ ਉਸ ਪਾਸੋਂ 5 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਸੀ।
ਬਰਾਮਦਗੀ:-
1 ਪਿਸਤੌਲ 32 ਬੋਰ ਸਮੇਤ 4 ਜਿੰਦਾ ਕਾਰਤੂਸ ਅਤੇ 2 ਖੋਲ ਕਾਰਤੂਸ,
1 ਪਿਸਤੌਲ 315 ਬੋਰ ਸਮੇਤ 1 ਜਿੰਦਾ ਕਾਰਤੂਸ
ਗ੍ਰਿਫਤਾਰ ਵਿਅਕਤੀ:
1. ਜਸਵਿੰਦਰ ਸਿੰਘ ਉਰਫ ਘੋੜਾ ਪੁੱਤਰ ਅਵਤਾਰ ਸਿੰਘ ਵਾਸੀ ਜੱਜਲ ਜਿਲ੍ਹਾ ਬਠਿੰਡਾ।
2. ਬੁੱਧ ਰਾਮ ਪੁੱਤਰ ਬਲਵਿੰਦਰ ਸਿੰਘ ਵਾਸੀ ਸੰਗਤ ਖੁਰਦ ਜਿਲ੍ਹਾ ਬਠਿੰਡਾ।
ਇਹਨਾਂ ਖਿਲਾਫ ਪਹਿਲਾਂ ਦਰਜ ਮੁਕੱਦਮੇ:
• ਜਸਵਿੰਦਰ ਸਿੰਘ ਦੇ ਖਿਲਾਫ ਦਰਜ ਮੁਕੱਦਮੇ:
1. ਮੁਕੱਦਮਾ ਨੰਬਰ 128 ਮਿਤੀ 19.9.2022 ਅ/ਧ 387,336,506,201,120-ਬੀ ਆਈ.ਪੀ.ਸੀ, 25/27 ਅਸਲਾ ਐਕਟ ਥਾਣਾ ਰਾਮਾਂ।
• ਬੁੱਧ ਰਾਮ ਦੇ ਖਿਲਾਫ ਦਰਜ ਮੁਕੱਦਮੇ:
1. ਮੁੱਕਦਮਾ ਨੰਬਰ 86 ਮਿਤੀ 10.06.2019 ਅ/ਧ 22/61/85 ਐੇੱਨ.ਡੀ.ਪੀ.ਐੱਸ ਐਕਟ ਥਾਣਾ ਕੋਤਵਾਲੀ,ਬਠਿ