ਪ੍ਰੈਸ ਨੋਟ
16.05.2023
ਅੱਜ ਇੰਸਪੈਕਟਰ ਤਰਲੋਚਨ ਸਿੰਘ ਇੰਚ. ਸੀ ਆਈ ਏ-1 ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਗੁਲਨੀਤ ਸਿੰਘ ਖੁਰਾਣਾ IPS ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ, ਸ਼੍ਰੀ ਅਜੈ ਗਾਂਧੀ IPS ਕਪਤਾਨ ਪੁਲਿਸ (ਡੀ) ਬਠਿੰਡਾ ਜੀ ਅਤੇ ਸ਼੍ਰੀ ਦਵਿੰਦਰ ਸਿੰਘ PPS ਉਪ ਕਪਤਾਨ ਪੁਲਿਸ (ਡੀ) ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਅਨੁਸਾਰ ਮਿਤੀ 15.05.2023 ਨੂੰ ਐਸ ਆਈ ਹਰਜੀਵਨ ਸਿੰਘ ਸੀ ਆਈ ਏ ਸਟਾਫ-1 ਬਠਿੰਡਾ ਸਮੇਤ ਪੁਲਿਸ ਪਾਰਟੀ ਬਠਿੰਡਾ ਨੂੰ ਉਸ ਸਮੇਂ ਵੱਢੀ ਸਫਲਤਾ ਮਿਲੀ ਜਦੋਂ ਬਾ ਹੱਦ ਪਿੰਡ ਡੂੰਮਵਾਲੀ ਤੋ ਨਿਮਨਲਿਖਤ ਰਾਜੇਸ਼ ਅਤੇ ਨਰਿੰਦਰ ਕੁਮਾਰ ਉੱਕਤਾਨ ਨੂੰ ਮੋਟਰਸਾਈਕਲ ਨੰਬਰੀ HR-44G-5941 ਮਾਰਕਾ TVS STAR City+ ਰੰਗ ਗਰੇਅ ਸਮੇਤ ਕਾਬੂ ਕਰਕੇ ਇਹਨਾਂ ਦੇ ਕਬਜਾ ਵਿੱਚੋ 02 ਕਿਲੋਗ੍ਰਾਮ ਅਫੀਮ ਸਮੇਤ ਲਿਫਾਫਾ ਬ੍ਰਾਮਦ ਕਰਵਾਈ ਜਿਸ ਤੇ ਮੁ ਨੰ 55 ਮਿਤੀ 15.05.2023 ਅ/ਧ 18ਬੀ/61/85 ਐਨ ਡੀ ਪੀ ਐਸ ਐਕਟ ਥਾਣਾ ਸੰਗਤ ਜਿਲਾ ਬਠਿੰਡਾ ਦਰਜ ਰਜਿਸਟਰ ਕਰਵਾਇਆ ਗਿਆ। ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਗ੍ਰਿਫਤਾਰੀ ਦੀ ਜਗ੍ਹਾ - ਬਾ ਹੱਦ ਪਿੰਡ ਡੂੰਮਵਾਲੀ
ਬਨਾਮ :-
1. ਰਾਜੇਸ਼ ਪੁੱਤਰ ਰਾਮ ਚੰਦਰ ਵਾਸੀ ਨਾਈਵਾਲਾ ਜਿਲ੍ਹਾ ਹੰਨੂਮਾਨਗੜ੍ਹ , ਰਾਜਸਥਾਨ ਉਮਰ ਕਰੀਬ 23 ਸਾਲ
2. ਨਰਿੰਦਰ ਕੁਮਾਰ ਪੁੱਤਰ ਮਹਾਵੀਰ ਗਿਰੀ ਵਾਸੀ ਪਿੰਡ ਮਸੀਤਾਵਾਲੀ ਜਿਲਾ ਹੰਨੂਮਾਨਗੜ੍ਹ ,ਰਾਜਸਥਾਨ ਉਮਰ ਕਰੀਬ 28 ਸਾਲ
ਬ੍ਰਾਮਦਗੀ-
1. 02 ਕਿਲੋਗ੍ਰਾਮ ਅਫੀਮ ਸਮੇਤ ਲਿਫਾਫਾ
2. ਮੋਟਰਸਾਈਕਲ ਨੰਬਰੀ HR-44G-5941 ਮਾਰਕਾ TVS STAR City+ ਰੰਗ ਗਰੇਅ