ਸ਼੍ਰੀ J.Elanchezhian IPS, ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਦੱਸਿਆ ਕਿ ਮਾਣਯੋਗ ਡੀ.ਜੀ.ਪੀ. ਸਾਹਿਬ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਗਈ ਨਸ਼ਾ ਰੋਕੂ ਮਹਿੰਮ ਸਬੰਧੀ ਸ: ਰਛਪਾਲ ਸਿੰਘ ਪੀ.ਪੀ.ਐਸ., ਡੀ.ਐਸ.ਪੀ. ਸਬ ਡਵੀਜ਼ਨ ਭੁੱੱਚੋ ਦੀ ਸੁਪਰਵੀਜਨ ਅਧੀਨ ਸ:ਥ: ਗੁਰਮੇਲ ਸਿੰਘ ਚੌਂਕੀ ਕਿਲੀ ਨਿਹਾਲ ਸਿੰਘ ਵਾਲਾ ਥਾਣਾ ਨੇਹੀਆਵਾਲਾ ਨੇ ਏਰੀਆ ਵਿੱਚ ਨਸ਼ੀਲੇ ਪਦਾਰਥਾਂ ਤਹਿਤ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਖੇਮੂਆਣਾ ਰੋਡ ਜੀਦਾ ਪਰ ਜਦ 04 ਵਿਅਕਤੀ ਇੱਕ ਇਨੋਵਾ ਗੱਡੀ ਵਿੱਚੋਂ ਗੱਟੇ ਲਾਹ ਕੇ ਅਲਟੋ ਕਾਰ ਵਿੱਚ ਰੱਖ ਰਹੇ ਸਨ ਅਤੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਗੱੱਟਿਆਂ ਵਿੱਚ ਡੋਡੇ ਪੋਸਤ ਨੂੰ ਛੱਡ ਕੇ ਭੱਜਣ ਲੱਗੇ ਤਾਂ ਇਨੋਵਾ ਗੱਡੀ ਨੰਬਰੀ ਫਭ-03ਅਫ-5143 ਸਮੇਤ ਇੱਕ ਸਿੱਖ ਵਿਅਕਤੀ ਨੂੰ ਕਾਬੂ ਕੀਤਾ ਗਿਆ ਅਤੇ ਭੱਜਣ ਵਾਲੇ ਨੌਜਵਾਨਾਂ ਦਾ ਪੁਲਿਸ ਪਾਰਟੀ ਵੱਲੋਂ ਪਿੱਛਾ ਕੀਤਾ ਗਿਆ। ਇਹਨਾਂ ਵਿੱਚੋਂ 03 ਵਿਅਕਤੀ ਅਲਟੋ ਕਾਰ ਵਿੱਚ ਬੈਠ ਕੇ ਭੱਜ ਗਏ। ਮੌਕੇ ਪਰ ਕਾਬੂ ਕੀਤੇ ਗਏ ਵਿਅਕਤੀ ਨੇ ਨਾਮ ਪਤਾ ਪੁੱਛਣ ਤੇ ਆਪਣਾ ਨਾਮ ਗੁਰਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਜੀਦਾ ਦੱਸਿਆ ਤੇ ਭੱਜਣ ਵਾਲੇ ਵਿਅਕਤੀਆਂ ਦਾ ਨਾਮ ਤੋਤਾ ਸਿੰਘ ਪੁੱਤਰ ਹਰਬੰਸ ਸਿੰਘ, ਗੋਰੀ ਸਿੰਘ ਪੁੱਤਰ ਕਾਕਾ ਸਿੰਘ, ਗੁਰਚਰਨ ਸਿੰਘ ਉਰਫ ਲੱਕਾ ਪੁੱਤਰ ਮਿੱੱਠੂ ਸਿੰਘ ਵਾਸੀਆਨ ਜੀਦਾ ਜ਼ਿਲਾ ਬਠਿੰਡਾ ਦੱਸਿਆ। ਮੌਕਾ ਪਰ ਸ:ਥ: ਗੋਰਾ ਸਿੰਘ ਇੰਚਾਰਜ ਚੌਂਕੀ ਕਿਲੀ ਨਿਹਾਲ ਸਿੰਘ ਵਾਲਾ ਨੇ ਵਕੂਆ ਮੌਕਾ ਪਰ ਪੁੱਜ ਕੇ ਸ:ਰਛਪਾਲ ਸਿੰਘ ਪੀ.ਪੀ.ਐੱਸ., ਡੀ.ਐਸ.ਪੀ. ਸਬ ਡਵੀਜ਼ਨ ਭੁੱੱਚੋ ਨੂੰ ਸੂਚਿਤ ਕੀਤਾ ਜਿਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਪੁਲਿਸ ਪਾਰਟੀ ਵੱਲੋਂ ਕਾਬੂ ਕੀਤੇ ਗੁਰਜੀਤ ਸਿੰਘ ਉਕਤ ਪਾਸੋਂ ਇਨੋਵਾ ਗੱਡੀ ਨੰਬਰੀ ਉਕਤ ਵਿੱਚੋਂ 10 ਗੱਟੇ ਜਿਹਨਾਂ ਵਿੱਚ ਹਰੇਕ ਗੱਟੇ ਵਿੱਚ 18 ਕਿੱਲੋ ਕੁੱਲ 180 ਕਿਲੋਗ੍ਰਾਮ ਡੋਡੇ ਪੋਸਤ ਬਰਾਮਦ ਕੀਤੇ ਗਏ ਹਨ। ਸ:ਥ: ਗੋਰਾ ਸਿੰਘ ਨੇ ਦੋਸੀਆਨ ਉਕਤਾਨ ਖਿਲਾਫ ਮੁੱਕਦਮਾ ਨੰ: 165 ਮਿਤੀ 15.11.2022 ਅ/ਧ 15-ਸੀ/61/85 ਐਨ.ਡੀ.ਪੀ.ਐਸ. ਐਕਟ ਥਾਣਾ ਨੇਹੀਆਵਾਲਾ ਬਠਿੰਡਾ ਦਰਜ ਰਜਿਸਟਰ ਕੀਤਾ ਹੈ। ਵਾਪਸੀ ਪਰ ਦੋਸ਼ੀ ਗੁਰਜੀਤ ਸਿੰਘ ਤੇ ਮਾਲ ਮੁੱਕਦਮਾ ਨੂੰ ਐਸ.ਆਈ. ਤਰਨਦੀਪ ਸਿੰਘ ਮੁੱਖ ਅਫਸਰ ਥਾਣਾ ਨੇਹੀਆਂ ਵਾਲਾ ਦੇ ਪੇਸ਼ ਕੀਤਾ ਗਿਆ। ਦੋਸ਼ੀ ਗੁਰਜੀਤ ਸਿੰਘ ਬੰਦ ਹਵਾਲਾਤ ਥਾਣਾ ਹੈ। ਮਿਤੀ 16.11.2022 ਨੂੰ ਇਲਾਕਾ ਮੈਜਿਸਟਰੇਟ ਸਾਹਿਬ ਜੀ ਦੇ ਪੇਸ਼ ਕੀਤਾ ਜਾਵੇਗਾ। ਉਕਤਾਨ ਦੋਸ਼ੀਆਨ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਜਿਸਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਤਾਰੀਖ ਗ੍ਰਿਫਤਾਰੀ: 15.11.2022
ਗ੍ਰਿਫਤਾਰੀ ਦੀ ਜਗ੍ਹਾ: ਬਾ ਹੱਦ- ਖੇਮੂਆਣਾ ਰੋਡ ਜੀਦਾ ਬਠਿੰਡਾ