| 1 | 2025-09-11 14:46:09 | 🚨 "ਯੁੱਧ ਨਸ਼ਿਆਂ ਵਿਰੁੱਧ" – ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ 🚨 ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਹੇਠ ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ–2) ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ 04 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕਾਰਵਾਈ ਦੌਰਾਨ ਪੁਲਿਸ ਵੱਲੋਂ 02 ਕੁਇੰਟਲ ਭੁੱਕੀ (200 ਕਿੱਲੋ) ਬਰਾਮਦ ਕੀਤੀ ਗਈ ਹੈ, ਨਾਲ ਹੀ ਇੱਕ ਕਾਰ ਵੀ ਕਬਜ਼ੇ ਵਿੱਚ ਗਈ ਹੈ। 👉 ਇਹ ਕਾਰਵਾਈ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚੱਲ ਰਹੇ ਵਿਸ਼ੇਸ਼ ਅਭਿਆਨ ਦਾ ਹਿੱਸਾ ਹੈ। ਇਸ ਤਰ੍ਹਾਂ ਦੀਆਂ ਸਖ਼ਤ ਕਾਰਵਾਈਆਂ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਜਾਲ ਤੋਂ ਬਚਾਉਣਾ ਅਤੇ ਸਮਾਜ ਵਿੱਚ ਇੱਕ ਸੁਰੱਖਿਅਤ ਤੇ ਨਸ਼ਾ-ਮੁਕਤ ਮਾਹੌਲ ਬਣਾਉਣਾ ਹੈ। 💪 ਬਠਿੰਡਾ ਪੁਲਿਸ ਵਚਨਬੱਧ ਹੈ ਕਿ ਨਸ਼ਿਆਂ ਦਾ ਪੂਰੀ ਤਰ੍ਹਾਂ ਖਾਤਮਾ ਕਰਕੇ ਜ਼ਿਲ੍ਹੇ ਵਿੱਚ ਅਮਨ ਤੇ ਸ਼ਾਂਤੀ ਬਣਾਈ ਰੱਖੀ ਜਾਵੇਗੀ। | ਹੋਰ ਪੜ੍ਹੋ |
| 2 | 2025-09-09 15:19:50 | 🚔 ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ 🚔 ਪਿੰਡ ਵਿਰਕ ਕਲਾਂ ਵਿਖੇ ਹੋਏ ਦੋਹਰੇ ਕਤਲ ਦੇ ਦੋਸ਼ੀ, ਲੜਕੀ ਦੇ ਪਿਤਾ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ। ਉਸਦੇ ਕਬਜੇ ਵਿੱਚੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਕਹੀ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ✊ ਬਠਿੰਡਾ ਪੁਲਿਸ — ਅਪਰਾਧੀਆਂ ਖਿਲਾਫ਼ ਸਖ਼ਤ ਕਾਰਵਾਈ ਲਈ ਵਚਨਬੱਧ! | ਹੋਰ ਪੜ੍ਹੋ |
| 3 | 2025-09-04 09:49:35 | "ਯੁੱਧ ਨਸ਼ਿਆਂ ਵਿਰੁੱਧ" ਚਲਾਈ ਗਈ ਮੁਹਿੰਮ ਤਹਿਤ, ਬਠਿੰਡਾ ਪੁਲਿਸ (ਸੀ.ਆਈ.ਏ-1) ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਉਨ੍ਹਾਂ ਦੇ ਕਬਜ਼ੇ ਵਿੱਚੋਂ 553 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਬਰਾਮਦ ਕੀਤੀ ਗਈ। ਇਹ ਕਾਰਵਾਈ ਨਸ਼ੀਲੇ ਪਦਾਰਥਾਂ ਵਿਰੁੱਧ ਚੱਲ ਰਹੀ ਲੜਾਈ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਨੌਜਵਾਨਾਂ ਨੂੰ ਨਸ਼ੇ ਦੇ ਖ਼ਤਰੇ ਤੋਂ ਬਚਾਉਣ ਲਈ ਇੱਕ ਮਹੱਤਵਪੂਰਨ ਕਦਮ ਦੀ ਨਿਸ਼ਾਨਦੇਹੀ ਕਰਦੀ ਹੈ। | ਹੋਰ ਪੜ੍ਹੋ |
| 4 | 2025-09-02 13:40:29 | "ਯੁੱਧ ਨਸ਼ਿਆਂ ਵਿਰੁੱਧ" 🚨 ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ 🚨 ਪਿਛਲੇ ਦਿਨੀਂ ਬਰਾਮਦ ਕੀਤੀ ਗਈ 40 ਕਿੱਲੋ ਹੈਰੋਇਨ ਦੇ ਮੁੱਖ ਦੋਸ਼ੀ ਦੀ ਗੈਰ-ਕਾਨੂੰਨੀ ਜਾਇਦਾਦ ‘ਤੇ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। 🔒 ਲਗਭਗ ₹2 ਕਰੋੜ 49 ਲੱਖ 81 ਹਜ਼ਾਰ ਰੁਪਏ ਦੀ ਚੱਲ ਤੇ ਅਚੱਲ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ, ਜੋ ਕਿ ਨਸ਼ਾ ਤਸਕਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਇਕੱਠੀ ਕੀਤੀ ਸੀ। ਹੁਣ ਇਹ ਜਾਇਦਾਦ ਨਾ ਹੀ ਵੇਚੀ ਜਾ ਸਕੇਗੀ ਅਤੇ ਨਾ ਹੀ ਟਰਾਂਸਫਰ ਹੋ ਸਕੇਗੀ। | ਹੋਰ ਪੜ੍ਹੋ |
| 5 | 2025-09-01 10:01:14 | 🚨 ਬਠਿੰਡਾ ਪੁਲਿਸ ਦੀ ਸਵਿਫਟ ਕਾਰਵਾਈ 🚨 ਬਠਿੰਡਾ ਪੁਲਿਸ (ਥਾਣਾ ਕੈਨਾਲ ਕਲੋਨੀ) ਵੱਲੋਂ ਦੇਰ ਰਾਤ ਲੁੱਟਾਂ ਅਤੇ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਉਹਨਾਂ ਦੇ ਕਬਜ਼ੇ ਵਿੱਚੋਂ ਇੱਕ ਲਗਜ਼ਰੀ ਪਜੈਰੋ ਕਾਰ, ਇੱਕ ਦੇਸੀ .12 ਬੋਰ ਪਿਸਤੌਲ, ਇੱਕ ਖਾਲੀ ਕਾਰਤੂਸ, 8 ਮੋਬਾਈਲ ਫੋਨ, ਇੱਕ ਲੋਹੇ ਦਾ ਕਾਪਾ, 2 ਕਿਰਪਾਨਾਂ ਅਤੇ ਇੱਕ ਨਲਕੇ ਦੀ ਹੱਥੀ ਬਰਾਮਦ ਕੀਤੀ ਗਈ। | ਹੋਰ ਪੜ੍ਹੋ |
| 6 | 2025-08-28 16:33:04 | 🚫 ਯੁੱਧ ਨਸ਼ਿਆਂ ਵਿਰੁੱਧ – ਬਠਿੰਡਾ ਪੁਲਿਸ ਦੀ ਵੱਡੀ ਸਫਲਤਾ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਬਠਿੰਡਾ ਪੁਲਿਸ (ਥਾਣਾ ਕੈਨਾਲ ਕਲੋਨੀ) ਵੱਲੋਂ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ 505 ਗਰਾਮ ਹੈਰੋਇਨ ਅਤੇ ਇੱਕ ਐਕਟਿਵਾ ਸਕੂਟਰੀ ਬਰਾਮਦ ਕੀਤੀ ਗਈ। | ਹੋਰ ਪੜ੍ਹੋ |
| 7 | 2025-08-28 10:05:57 | ਬਠਿੰਡਾ ਪੁਲਿਸ ਵੱਲੋਂ 128 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 151 ਵਹੀਕਲ ਖੁੱਲੀ ਬੋਲੀ ਲਗਾ ਕੇ ਮਿਤੀ 29.8.2025 ਨੂੰ ਪੁਲਿਸ ਲਾਈਨਜ ਬਠਿੰਡਾ ਵਿਖੇ ਨਿਲਾਮ ਕੀਤੇ ਜਾ ਰਹੇ ਹਨ। | ਹੋਰ ਪੜ੍ਹੋ |
| 8 | 2025-08-26 10:20:08 | 🚨 ਜਨਤਕ ਸੂਚਨਾ 🚨 ਬਠਿੰਡਾ ਪੁਲਿਸ ਵੱਲੋਂ 128 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 151 ਵਾਹਨਾਂ ਦੀ ਖੁੱਲ੍ਹੀ ਬੋਲੀ ਲਗਾ ਕੇ ਮਿਤੀ 29.08.2025 ਨੂੰ ਪੁਲਿਸ ਲਾਈਨਜ਼ ਬਠਿੰਡਾ ਵਿਖੇ ਨਿਲਾਮੀ ਕੀਤੀ ਜਾਵੇਗੀ। | ਹੋਰ ਪੜ੍ਹੋ |
| 9 | 2025-08-25 16:26:27 | 🚔 ਬਠਿੰਡਾ ਪੁਲਿਸ ਦੀ ਵੱਡੀ ਸਫਲਤਾ ਬਠਿੰਡਾ ਪੁਲਿਸ (ਥਾਣਾ ਸਦਰ ਬਠਿੰਡਾ) ਵੱਲੋਂ ਪਿਛਲੇ ਦਿਨੀਂ ਪਿੰਡ ਬਹਿਮਣ ਦੀਵਾਨਾ ਵਿਖੇ ਇੱਕ ਵਿਅਕਤੀ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀ ਪਤੀ–ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ। 👉 ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਚਾਕੂ ਵੀ ਬਰਾਮਦ ਕੀਤਾ ਗਿਆ ਹੈ। ਇਹ ਤੇਜ਼ੀ ਨਾਲ ਕੀਤੀ ਗਈ ਕਾਰਵਾਈ ਬਠਿੰਡਾ ਪੁਲਿਸ ਦੀ ਜਾਂਚ ਪੜਤਾਲ ਵਿੱਚ ਕੁਸ਼ਲਤਾ ਅਤੇ ਨਿਆਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ⚖️ | ਹੋਰ ਪੜ੍ਹੋ |
| 10 | 2025-08-22 15:37:49 | 🚨 ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਦਾ ਸਖ਼ਤ ਨੋਟਿਸ 🚨 ਪਿਛਲੀ ਦਿਨੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਵਿਅਕਤੀ ਅਸਲੇ ਨਾਲ ਫ਼ਾਇਰ ਕਰਦਾ ਨਜ਼ਰ ਆਇਆ। ਇਸ ਸੰਬੰਧ ਵਿੱਚ ਬਠਿੰਡਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਨੇਹੀਆਂਵਾਲਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਅਤੇ ਫ਼ਾਇਰ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੌਰਾਨੇ ਪੁੱਛਗਿੱਛ, ਜਿਸ ਵਿਅਕਤੀ ਤੋਂ ਅਸਲਾ ਲਿਆ ਗਿਆ ਸੀ ਅਤੇ ਜਿਸ ਅਸਲੇ ਨਾਲ ਫ਼ਾਇਰ ਕੀਤਾ ਗਿਆ ਸੀ, ਉਸਨੂੰ ਵੀ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਇੱਕ ਦੇਸੀ ਪਿਸਤੌਲ .12 ਬੋਰ ਸਮੇਤ ਇੱਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਬਠਿੰਡਾ ਪੁਲਿਸ ਵੱਲੋਂ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ। | ਹੋਰ ਪੜ੍ਹੋ |
| 11 | 2025-08-22 15:37:02 | "ਯੁੱਧ ਨਸ਼ਿਆਂ ਵਿਰੁੱਧ" 🚨 ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ, ਬਠਿੰਡਾ ਪੁਲਿਸ (ਥਾਣਾ ਨੇਹੀਆਂਵਾਲਾ) ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ 13 ਮਾਮਲਿਆਂ ਵਿੱਚ ਲੋੜੀਂਦਾ ਇੱਕ ਖ਼ਤਰਨਾਕ ਭਗੌੜਾ ਅਪਰਾਧੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਰਵਾਈ ਦੌਰਾਨ, ਉਸਦੇ ਕਬਜ਼ੇ ਵਿੱਚੋਂ 15 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ। ਬਠਿੰਡਾ ਪੁਲਿਸ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰੱਖ ਰਹੀ ਹੈ। | ਹੋਰ ਪੜ੍ਹੋ |
| 12 | 2025-08-20 16:16:59 | 🚨 ਬਠਿੰਡਾ ਪੁਲਿਸ ਵੱਲੋਂ ਤੇਜ਼ ਕਾਰਵਾਈ 🚨 ਥਾਣਾ ਸੰਗਤ ਪੁਲਿਸ ਦੀ ਟੀਮ ਨੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਗੋਲੀ ਮਾਰ ਕੇ ਕਤਲ ਕਰਨ ਦੇ ਦੋਸ਼ ਵਿੱਚ ਦੋਸ਼ੀ ਪਤੀ ਨੂੰ ਕੁੱਝ ਹੀ ਘੰਟਿਆਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ। 🔹 ਉਸ ਦੇ ਕਬਜ਼ੇ ਵਿੱਚੋਂ ਅਪਰਾਧ ਵਿੱਚ ਵਰਤਿਆ ਗਿਆ .32 ਬੋਰ ਦਾ ਪਿਸਤੌਲ, ਇੱਕ ਜ਼ਿੰਦਾ ਕਾਰਤੂਸ, ਪੰਜ ਖਾਲੀ ਖੋਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ➡️ ਬਠਿੰਡਾ ਪੁਲਿਸ ਨਿਆਂ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ। | ਹੋਰ ਪੜ੍ਹੋ |
| 13 | 2025-08-19 16:28:02 | 🚨 ਬਠਿੰਡਾ ਪੁਲਿਸ ਨੇ ਅੰਨ੍ਹੇ ਕਤਲ ਕੇਸ ਨੂੰ 24 ਘੰਟਿਆਂ ਵਿੱਚ ਸੁਲਝਾਇਆ 🚨 ਬਠਿੰਡਾ ਪੁਲਿਸ (ਥਾਣਾ ਸਦਰ ਬਠਿੰਡਾ ਅਤੇ ਸੀ.ਆਈ.ਏ ਸਟਾਫ-1) ਨੇ ਸਿਰਫ਼ 24 ਘੰਟਿਆਂ ਦੇ ਅੰਦਰ ਇੱਕ ਅੰਨ੍ਹੇ ਕਤਲ ਕੇਸ ਨੂੰ ਸਫਲਤਾਪੂਰਵਕ ਸੁਲਝਾ ਲਿਆ। ⚡ ਤੇਜ਼ੀ ਅਤੇ ਕੁਸ਼ਲਤਾ ਨਾਲ ਕਾਰਵਾਈ ਕਰਦੇ ਹੋਏ, ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀਆਂ ਦਾ ਪਤਾ ਲਗਾਇਆ, ਅਪਰਾਧ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਹ ਤੁਰੰਤ ਕਾਰਵਾਈ ਨਿਆਂ ਯਕੀਨੀ ਬਣਾਉਣ, ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਨਾਗਰਿਕਾਂ ਦੀ ਸੁਰੱਖਿਆ ਵਿੱਚ ਬਠਿੰਡਾ ਪੁਲਿਸ ਦੇ ਸਮਰਪਣ ਨੂੰ ਉਜਾਗਰ ਕਰਦੀ ਹੈ। | ਹੋਰ ਪੜ੍ਹੋ |
| 14 | 2025-06-14 11:12:36 | ਬਠਿੰਡਾ ਪੁਲਿਸ (ਥਾਣਾ ਕੈਂਟ) ਨੇ ਇੱਕ ਔਰਤ ਦੇ ਅੰਨ੍ਹੇ ਕਤਲ ਕੇਸ ਨੂੰ ਸਫਲਤਾਪੂਰਵਕ ਸੁਲਝਾ ਲਿਆ ਹੈ ਅਤੇ ਇਸ ਅਪਰਾਧ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਪਰਾਧ ਨੂੰ ਅੰਜਾਮ ਦੇਣ ਲਈ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ। ਇਹ ਸਫਲਤਾ ਬਠਿੰਡਾ ਪੁਲਿਸ ਦੁਆਰਾ ਕੀਤੀ ਗਈ ਤਿੱਖੀ ਜਾਂਚ ਅਤੇ ਤੇਜ਼ ਕਾਰਵਾਈ ਦਾ ਨਤੀਜਾ ਹੈ, ਜੋ ਇਹ ਯਕੀਨੀ ਬਣਾਉਂਦੀ ਹੈ ਕਿ ਨਿਆਂ ਮਿਲੇ ਅਤੇ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਵਿੱਚ ਜਨਤਾ ਦਾ ਵਿਸ਼ਵਾਸ ਮਜ਼ਬੂਤ ਹੋਵੇ। | ਹੋਰ ਪੜ੍ਹੋ |
| 15 | 2025-02-13 16:45:03 | ਬਠਿੰਡਾ ਪੁਲਿਸ ਨੇ ਤੇਜ਼ ਕਾਰਵਾਈ ਕਰਦੇ ਹੋਏ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ 24 ਘੰਟਿਆਂ ਵਿੱਚ ਸੁਲਝਾ ਕੇ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ। ਨਿਆਂ ਨੂੰ ਯਕੀਨੀ ਬਣਾਉਣ ਲਈ ਬਠਿੰਡਾ ਪੁਲਿਸ ਵਚਨਬੱਧ ਹੈ। | ਹੋਰ ਪੜ੍ਹੋ |
| 16 | 2025-02-11 10:35:17 | ਬਠਿੰਡਾ ਪੁਲਿਸ ਨੇ 100 ਫੁੱਟ ਰੋਡ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਠਿੰਡਾ ਪੁਲਿਸ ਨੇ 100 ਫੁੱਟ ਰੋਡ, ਬਠਿੰਡਾ ਵਿਖੇ ਇੱਕ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਸ਼ਾਮਲ 05 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਪਰਾਧ ਵਿੱਚ ਵਰਤੇ ਗਏ ਹਥਿਆਰ, ਜਿਨ੍ਹਾਂ ਵਿੱਚ 2 ਕੁਹਾੜੀਆਂ, 2 ਲੱਕੜ ਦੀਆਂ ਸੋਟੀਆਂ ਅਤੇ ਘਟਨਾ ਦੌਰਾਨ ਵਰਤੀ ਗਈ ਹੌਂਡਾ ਸਿਟੀ ਕਾਰ ਸ਼ਾਮਲ ਹੈ, ਉਨ੍ਹਾਂ ਦੇ ਕਬਜ਼ੇ ਵਿੱਚੋਂ ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। | ਹੋਰ ਪੜ੍ਹੋ |
| 17 | 2025-01-09 14:24:08 | ਬਠਿੰਡਾ ਪੁਲਿਸ ਨੇ ਪਿੰਡ ਬਦਿਆਲਾ ਵਿੱਚ ਬਜ਼ੁਰਗ ਜੋੜੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਬਠਿੰਡਾ ਪੁਲਿਸ ਨੇ ਪਿੰਡ ਬਦਿਆਲਾ ਵਿੱਚ 02 ਦਿਨ ਪਹਿਲਾਂ ਹੋਏ ਇੱਕ ਬਜ਼ੁਰਗ ਜੋੜੇ ਦੇ ਅੰਨ੍ਹੇ ਕਤਲ ਕੇਸ ਨੂੰ ਸਫਲਤਾਪੂਰਵਕ ਸੁਲਝਾ ਲਿਆ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਅਤੇ ਉਸ ਦੇ ਕਬਜ਼ੇ ਵਿੱਚੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਤੇਜਧਾਰ ਹਥਿਆਰ ਬਰਾਮਦ ਕੀਤਾ ਗਿਆ। | ਹੋਰ ਪੜ੍ਹੋ |
| 18 | 2024-11-29 09:34:53 | ਬਠਿੰਡਾ ਪੁਲਿਸ ਨੇ ਫਾਇਰਿੰਗ ਮਾਮਲੇ ਦੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਬਠਿੰਡਾ ਪੁਲਿਸ (ਥਾਣਾ ਥਰਮਲ) ਨੇ ਪਿਛਲੇ ਦਿਨੀ ਇੱਕ ਵਿਅਕਤੀ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਕਬਜੇ ਵਿੱਚੋਂ .22 ਬੋਰ ਦਾ ਰਿਵਾਲਵਰ, 3 ਖਾਲੀ ਖੋਲ, ਅਤੇ 13 ਜਿੰਦਾ ਕਾਰਤੂਸ, ਇੱਕ BMW ਕਾਰ ਅਤੇ ਵਾਰਦਾਤ ਸਮੇਂ ਵਰਤਿਆ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। Bathinda Police Arrests 3 Accused in Firing Case | ਹੋਰ ਪੜ੍ਹੋ |
| 19 | 2024-11-27 09:36:44 | ਬਠਿੰਡਾ ਪੁਲਿਸ ਦੀ ਵੱਡੀ ਸਫਲਤਾ ਬਠਿੰਡਾ ਪੁਲਿਸ (ਥਾਣਾ ਕੈਨਾਲ ਕਲੋਨੀ) ਨੇ ਹਥਿਆਰਾਂ ਦੀ ਨੋਕ 'ਤੇ ਅਪਰਾਧਕ ਕਿਰਿਆਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਬਰਾਮਦਗੀ: ✅ਇੱਕ ਦੇਸੀ ਕੱਟਾ (.12 ਬੋਰ) ✅ਇੱਕ ਜਿੰਦਾ ਰੌਂਦ (.12 ਬੋਰ) ✅ਇੱਕ ਸਾਈਕਲ ਗਰਾਰੀ ਰਾਡ (ਲੋਹੇ ਦੀ) ✅ਇੱਕ ਕਿਰਪਾਨ (ਲੋਹੇ ਦੀ) ✅ਇੱਕ ਮੋਟਰਸਾਈਕਲ ✅ਇੱਕ ਐਕਟਿਵਾ ਸਕੂਟਰੀ ਬਠਿੰਡਾ ਪੁਲਿਸ ਅਪਰਾਧਕ ਤੱਤਾਂ ਨੂੰ ਨੱਪਣ ਲਈ ਵਚਨਬੱਧ ਹੈ। ਜਨਤਾ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਸਾਡੀ ਪ੍ਰਾਥਮਿਕਤਾ ਹੈ। | ਹੋਰ ਪੜ੍ਹੋ |
| 20 | 2024-09-04 11:47:10 | ਬਠਿੰਡਾ ਪੁਲਿਸ ਨੇ ਪੈਟਰੋਲ ਪੰਪ ਦੇ ਕਰਿੰਦੇ ਦੀ ਕੁੱਟਮਾਰ ਕਰਕੇ 5 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗਿਰੋਹ ਦੇ ਕਬਜ਼ੇ 'ਚੋਂ 5 ਲੱਖ ਰੁਪਏ, ਚਾਰ ਲੋਹੇ ਦੀਆਂ ਰਾਡਾਂ (Iron Rods), ਇੱਕ ਹਥੌੜਾ ਅਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ। | ਹੋਰ ਪੜ੍ਹੋ |
| 21 | 2024-08-27 09:17:53 | ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਪਬਲਿਕ ਦਾ ਸਹਿਯੋਗ ਲੈਣ ਲਈ ਮਿਤੀ 𝟐𝟕-𝟎𝟖-𝟐𝟎𝟐𝟒 ਨੂੰ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਵੇਰਵਾ। ਇਹਨਾਂ ਮੀਟਿੰਗਾਂ ਦਾ ਮੁੱਖ ਮਨੋਰਥ ਨਸ਼ਿਆਂ ਨੂੰ ਖਤਮ ਕਰਕੇ ਇੱਕ ਤੰਦਰੁਸਤ ਸਿਹਤਮੰਦ ਅਤੇ ਸੁਰੱਖਿਅਤ ਮਾਹੌਲ ਬਣਾਉਣਾ ਹੈ। | ਹੋਰ ਪੜ੍ਹੋ |
| 22 | 2024-08-22 09:13:52 | ਮਿਤੀ 22/08/2024 ਨੂੰ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਵੇਰਵਾ | ਹੋਰ ਪੜ੍ਹੋ |
| 23 | 2024-08-06 09:28:52 | ਬਠਿੰਡਾ ਪੁਲਿਸ ਵੱਲੋਂ 102 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 118 ਵਹੀਕਲ ਖੁੱਲੀ ਬੋਲੀ ਲਗਾ ਕੇ ਮਿਤੀ 6.8.2024 ਨੂੰ ਪੁਲਿਸ ਲਾਈਨਜ ਬਠਿੰਡਾ ਵਿਖੇ ਨਿਲਾਮ ਕੀਤੇ ਜਾ ਰਹੇ ਹਨ। | ਹੋਰ ਪੜ੍ਹੋ |
| 24 | 2024-08-05 11:11:29 | ਮਿਤੀ 05/8/2024 ਨੂੰ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਵੇਰਵਾ | ਹੋਰ ਪੜ੍ਹੋ |
| 25 | 2024-07-08 09:30:33 | ਮਿਤੀ 8/7/2024 ਨੂੰ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਵੇਰਵਾ | ਹੋਰ ਪੜ੍ਹੋ |
| 26 | 2024-07-05 09:20:26 | ਮਿਤੀ 4/7/2024 ਨੂੰ ਤਫਤੀਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦਾ ਵੇਰਵਾ | ਹੋਰ ਪੜ੍ਹੋ |
| 27 | 2024-07-04 09:35:19 | ਜਿਲ੍ਹਾ ਬਠਿੰਡਾ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਸਥਾਪਨਾ। ਏ.ਡੀ.ਜੀ.ਪੀ ਬਠਿੰਡਾ ਰੇਂਜ ਬਠਿੰਡਾ ਨੇ ਐੱਸ.ਐੱਸ.ਪੀ.ਬਠਿੰਡਾ ਦੇ ਨਾਲ ਜ਼ਿਲ੍ਹਾ ਬਠਿੰਡਾ ਵਿਖੇ ਨਵੇਂ ਸਾਈਬਰ ਪੁਲਿਸ ਸਟੇਸ਼ਨ ਦਾ ਰਸਮੀ ਉਦਘਾਟਨ ਕੀਤਾ। ਡਿਜੀਟਲ ਸੁਰੱਖਿਆ ਨੂੰ ਵਧਾਉਣ ਅਤੇ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਬਠਿੰਡਾ ਪੁਲਿਸ ਵੱਲੋਂ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਸਥਾਪਨਾ ਥਾਣਾ ਸਦਰ ਬਠਿੰਡਾ ਦੀ ਇਮਾਰਤ ਵਿੱਚ ਕੀਤੀ ਗਈ ਹੈ। | ਹੋਰ ਪੜ੍ਹੋ |
| 28 | 2024-07-02 14:47:16 | ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਪਬਲਿਕ ਦਾ ਸਹਿਯੋਗ ਲੈਣ ਲਈ ਮਿਤੀ 3.7.2024 ਨੂੰ ਪਿੰਡਾਂ/ਸ਼ਹਿਰਾਂ ਦੇ ਵੱਖ-ਵੱਖ ਏਰੀਏ ਵਿੱਚ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਵੇਰਵਾ | ਹੋਰ ਪੜ੍ਹੋ |
| 29 | 2024-06-20 14:07:04 | ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਜੰਗ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਤਿੰਨ ਦਿਨ ਮਿਤੀ 21 ਜੂਨ ਤੋਂ 23 ਜੂਨ 2024 ਤੱਕ ਪੁਲਿਸ ਲਾਈਨਜ ਖੇਡ ਸਟੇਡੀਅਮ ਬਠਿੰਡਾ ਵਿਖੇ ਸਮਾਂ ਸ਼ਾਮ 6 pm ਵਜੇ ਤੋਂ ਰਾਤ 11 pm ਵਜੇ ਤੱਕ ਕ੍ਰਿਕਟ ਲੀਗ ਕਰਵਾਈ ਜਾ ਰਹੀ ਹੈ, ਸਾਡੀ ਸਾਰੇ ਬਠਿੰਡਾ ਵਾਸੀਆਂ ਨੂੰ ਅਪੀਲ ਹੈ ਕਿ ਇਹਨਾਂ ਤਿੰਨ ਦਿਨਾਂ ਵਿੱਚ ਇਸ ਟੂਰਨਾਮੈਂਟ ਵਿੱਚ ਸ਼ਾਮਿਲ ਹੋਵੋ। ਅਸੀਂ ਸਾਰੇ ਯੂਥ ਕਲੱਬਾਂ, ਸਭਿਆਚਾਰਿਕ ਗਰੁੱਪਾਂ ਅਤੇ ਲੋਕ ਗਾਇਕਾਂ ਨੂੰ ਸੱਦਾ ਦਿੰਦੇ ਹੈ। ਸਭਿਆਚਾਰਿਕ ਪ੍ਰੋਗਰਾਮ ਕਰਨ ਅਤੇ ਨਸ਼ਿਆਂ ਖਿਲਾਫ ਕੋਈ ਵੀ ਨਾਟਕ, ਪੇਸ਼ਕਾਰੀ ਕਰਨਾ ਚਾਹੁੰਦਾ ਹੈ ਤਾਂ ਆਪਣੀ ਰਜਿਸਟਰੇਸ਼ਨ ਮਿਤੀ 21 ਜੂਨ 2024 ਨੂੰ ਸਮਾਂ ਦੁਪਹਿਰ 1 ਵਜੇ ਤੱਕ ਇਸ ਨੰਬਰ ਤੇ 97801-78889 ਸੰਪਰਕ ਕਰਕੇ ਕਰਵਾ ਸਕਦਾ ਹੈ। ਸਭ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਜਾਂਦੀ ਹੈ ਕਿ ਨਸ਼ਿਆਂ ਖਿਲਾਫ ਚਲਾਈ ਇਸ ਮੁਹਿੰਮ ਦਾ ਹਿੱਸਾ ਬਣੋ ਧੰਨਵਾਦ। | ਹੋਰ ਪੜ੍ਹੋ |
| 30 | 2024-06-18 11:35:23 | ਐੱਸ.ਐੱਸ.ਪੀ. ਬਠਿੰਡਾ ਦੀ ਰਹਿਨੁਮਾਈ ਹੇਠ "ਐਂਟੀ ਡਰੱਗ ਕ੍ਰਿਕਟ ਲੀਗ" ਕ੍ਰਿਕਟ ਟੂਰਨਾਮੈਂਟ ਪੁਲਿਸ ਲਾਈਨਜ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ, ਬਠਿੰਡਾ ਪੁਲਿਸ ਵਲੋਂ ਜਿਲ੍ਹਾਂ ਬਠਿੰਡਾ ਨੂੰ ਨਸ਼ਾ ਮੁਕਤ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ 21 ਜੂਨ ਤੋਂ 23 ਜੂਨ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਬਹੁਤ ਨੌਜਵਾਨ ਹਿੱਸਾ ਲੈ ਰਹੇ ਹਨ ਤੇ ਤੁਸੀ ਵੀ ਇਸਦਾ ਹਿੱਸਾ ਬਣੋ। ਐਂਟਰੀ ਕਰਨ ਲਈ ਹੇਠ ਦਿੱਤੇ ਲਿੰਕ ਜਾਂ ਸਕੈਨਰ ਕੋਡ ਰਾਹੀ ਟੀਮ ਸ਼ਾਮਿਲ ਕਰ ਸਕਦੇ ਹੋ। | ਹੋਰ ਪੜ੍ਹੋ |
| 31 | 2024-04-05 13:51:04 | ਬਠਿੰਡਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਅਗਵਾਹ ਕਰਨ ਵਾਲੇ 3 ਦੋਸ਼ੀਆਂ ਨੂੰ ਦਬੋਚਿਆ ਉਹਨਾਂ ਦੇ ਕਬਜੇ ਵਿੱਚੋਂ 10 ਲੱਖ ਰੁਪਏ, ਇੱਕ ਕਾਰ, ਇੱਕ ਮੋਬਾਈਲ ਫੋਨ ਅਤੇ ਇੱਕ ਪਿਸਤੌਲਨੁਮਾ ਲਾਈਟਰ ਬਰਾਮਦ ਕੀਤਾ ਗਿਆ। | ਹੋਰ ਪੜ੍ਹੋ |