Top

ਤਾਜ਼ਾ ਖ਼ਬਰਾਂ

ਬਠਿੰਡਾ ਪੁਲਿਸ ਨੇ ਪਿੰਡ ਬਦਿਆਲਾ ਵਿੱਚ ਬਜ਼ੁਰਗ ਜੋੜੇ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਬਠਿੰਡਾ ਪੁਲਿਸ ਨੇ ਪਿੰਡ ਬਦਿਆਲਾ ਵਿੱਚ 02 ਦਿਨ ਪਹਿਲਾਂ ਹੋਏ ਇੱਕ ਬਜ਼ੁਰਗ ਜੋੜੇ ਦੇ ਅੰਨ੍ਹੇ ਕਤਲ ਕੇਸ ਨੂੰ ਸਫਲਤਾਪੂਰਵਕ ਸੁਲਝਾ ਲਿਆ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਅਤੇ ਉਸ ਦੇ ਕਬਜ਼ੇ ਵਿੱਚੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਤੇਜਧਾਰ ਹਥਿਆਰ ਬਰਾਮਦ ਕੀਤਾ ਗਿਆ।

ਪ੍ਰੈੱਸ ਨੋਟ
9.1.2024   

ਬਠਿੰਡਾ ਪੁਲਿਸ ਨੇ ਪਿੰਡ ਬਦਿਆਲਾ ਦੇ ਦੋਰਾਹੇ ਕਤਲ ਦੀ ਗੁੱਥੀ ਸੁਲਝਾ ਕੇ ਕਤਲ ਦੇ ਦੋਸ਼ੀ ਨੂੰ ਕੀਤਾ ਕਾਬੂ। 
ਮੁੱਕਦਮਾ ਨੰਬਰ 1 ਮਿਤੀ 7.1.2025 ਅ/ਧ 103,331(8) ਬੀ.ਐੱਨ.ਐੱਸ ਥਾਣਾ ਸਦਰ ਰਾਮਪੁਰਾ

ਮਿਤੀ 06.1.2025 ਨੂੰ ਅਣਪਛਾਤੇ ਵਿਅਕਤੀ ਵਿਅਕਤੀਆਂ ਵੱਲੋਂ ਪਿੰਡ ਬਦਿਆਲਾ ਵਿਖੇ ਰਹਿ ਰਹੇ ਬਜ਼ੁਰਗ ਜੋੜੇ ਦਾ ਤੇਜ ਹਥਿਆਰ ਨਾਲ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਮਰਨ ਵਾਲਿਆਂ ਵਿੱਚੋਂ ਕਿਆਸ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਇਸ ਦੀ ਪਤਨੀ ਅਮਰਜੀਤ ਕੌਰ ਵਾਸੀਆਨ ਬਦਿਆਲਾ ਸ਼ਾਮਲ ਸਨ, ਜਿਸ ਸਬੰਧੀ ਮੁਕੱਦਮਾ ਥਾਣਾ ਸਦਰ ਰਾਮਪੁਰਾ ਦਰਜ ਕੀਤਾ ਗਿਆ ਸੀ, ਜੋ ਇਸ ਅੰਨੇ ਅਤੇ ਦੋਹਰੇ ਕਤਲ ਨੂੰ ਟਰੇਸ ਕਰਨ ਲਈ ਥਾਣਾ ਸਦਰ ਰਾਮਪੁਰਾ ਸੀਆਈਏ ਸਟਾਫ਼ -ਵਨ ਅਤੇ ਸੀਆਈਏ ਸਟਾਫ਼ -ਟੂ ਦੀਆਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅਮਨੀਤ ਕੌਂਡਲ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਦੱਸਿਆ ਕਿ ਨਰਿੰਦਰ ਸਿੰਘ ਪੀਪੀਐਸ ਐਸਪੀ ਸਿਟੀ ਬਠਿੰਡਾ ਦੀ ਰਹਿਨੁਮਾਈ ਹੇਠ ਤੇ ਪ੍ਰਦੀਪ ਸਿੰਘ ਪੀਪੀਐਸ ਡੀਐਸਪੀ ਫੂਲ ਅਤੇ ਮਨਜੀਤ ਸਿੰਘ ਪੀਪੀਐਸ ਡੀਐਸਪੀ (ਪੀਬੀ/ਆਈ/ ਡੀਟੈਕਟਿਵ) ਬਠਿੰਡਾ ਦੇ ਅਗਵਾਈ ਵਿੱਚ ਥਾਣਾ ਸਦਰ ਰਾਮਪੁਰਾ ਦੀ ਟੀਮ ਨੇ ਇੱਕ ਭਰੋਸੇਯੋਗ ਤਲਾਹ ਪਰ ਪਿੰਡ ਬਦਿਆਲਾ ਤੋਂ ਬਿਕਰਮ ਸਿੰਘ ਉਰਫ ਬਿੱਕਰ ਪੁੱਤਰ ਕਰਨੈਲ ਸਿੰਘ ਵਾਸੀ ਬਦਿਆਲਾ ਨੂੰ ਕਾਬੂ ਕੀਤਾ ਇਸ ਦੀ ਪੁੱਛ ਗਿੱਛ ਦੇ ਆਧਾਰ ਤੇ ਇਸਦੇ ਘਰ ਵਿੱਚ ਬੰਦ ਪਈ ਲੈਟਰੀਗ ਵਿੱਚ ਪਈਆਂ ਇੱਟਾਂ ਵਿੱਚੋਂ ਵਾਰਦਾਤ ਵਿੱਚ ਵਰਤਿਆ ਗਿਆ ਦਾਹ ਲੋਹਾ ਬਰਾਮਦ ਕਰਵਾ ਕੇ ਬਿਕਰਮ ਸਿੰਘ ਉਰਫ ਬਿੱਕਰ ਨੂੰ ਉਕਤ ਮੁਕੱਦਮਾ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਵਜਾ ਰੰਜਸ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਬਿਕਰਮ ਸਿੰਘ ਉਰਫ ਬਿੱਕਰ ਮ੍ਰਿਤਕ ਕਿਆਸ ਸਿੰਘ ਉਰਫ ਦਾ ਸਕਾ ਭਰਾਂ ਹੈ, ਜਿਨਾਂ ਦੀ ਜਮੀਨ ਆਪਸ ਵਿੱਚ ਸਾਂਝੀ ਹੈ ਅਤੇ ਜਿਸ ਨੇ ਆਪਣੀ ਪੁੱਛਗਿੱਛ ਬਿਆਨ ਕੀਤਾ ਕਿ ਕਿਆਸ ਸਿੰਘ ਨੇ ਸਾਰੀ ਜਮੀਨ ਸੜਕ ਦੇ ਫਰੰਟ ਤੇ ਲੈ ਲਈ ਸੀ, ਇਸ ਕਾਰਨ ਕਰਕੇ ਹੀ ਦਸੰਬਰ 2018 ਵਿੱਚ ਰੌਲਾ ਪੈ ਗਿਆ ਸੀ ਇਹਨਾਂ ਦਾ ਪੁਰਾਣਾ ਜਮੀਨ ਦਾ ਝਗੜਾ ਚਲਦਾ ਸੀ ਜਿਸ ਕਰਕੇ ਦੋਸ਼ੀ ਬਿਕਰਮ ਸਿੰਘ ਉਰਫ ਬਿੱਕਰ ਪਿਛਲੇ ਕਈ ਸਾਲਾਂ ਤੋਂ ਮ੍ਰਿਤਕ ਕਿਆਸ ਸਿੰਘ ਤੋਂ ਖਾਰ ਖਾਂਦਾ ਸੀ, ਜਿਸ ਵਜ੍ਹਾ ਕਰਕੇ ਬਿਕਰਮ ਸਿੰਘ ਉਰਫ ਬਿੱਕਰ ਵੱਲੋਂ ਖਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ, ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਆਖਰੀ ਵਾਰ ਅੱਪਡੇਟ ਕੀਤਾ

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list