ਬਠਿੰਡਾ ਪੁਲਿਸ (ਥਾਣਾ ਥਰਮਲ) ਨੇ ਪਿਛਲੇ ਦਿਨੀ ਇੱਕ ਵਿਅਕਤੀ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਕਬਜੇ ਵਿੱਚੋਂ .22 ਬੋਰ ਦਾ ਰਿਵਾਲਵਰ, 3 ਖਾਲੀ ਖੋਲ, ਅਤੇ 13 ਜਿੰਦਾ ਕਾਰਤੂਸ, ਇੱਕ BMW ਕਾਰ ਅਤੇ ਵਾਰਦਾਤ ਸਮੇਂ ਵਰਤਿਆ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ।